ਕੁਝ ਇਕ ਚੇਤੇ ਸਾਹਵਾਂ ਵਰਗੇ
ਕੁਝ ਇਕ ਚੇਤੇ ਸਾਹਵਾਂ ਵਰਗੇ ਹੁੰਦੇ ਨੇ।
ਅਪਣੇ ਪਿੰਡ ਦੀਆਂ ਰਾਹਵਾਂ ਵਰਗੇ ਹੁੰਦੇ ਨੇ।
ਕੁਝ ਸੱਜਣਾਂ ਦੀ ਯਾਦ ਆਵੇ ਤਾਂ ਸਿਰ ਝੁਕ ਜੇ,
ਪੈਗੰਬਰਾਂ ਦੇ ਨਾਵਾਂ ਵਰਗੇ ਹੁੰਦੇ ਨੇ।
ਕੁਝ ਹਉਕੇ ਵੀ ਗੁੱਝੀਆਂ ਖੁਸ਼ੀਆਂ ਦਿੰਦੇ ਹਨ,
ਕੁਝ ਹਾਸੇ ਵੀ ਹਾਵਾਂ ਵਰਗੇ ਹੁੰਦੇ ਨੇ।
ਸ਼ਗਨ ਸ਼ਰੀਂਹ ਤੋਂ ਮੜ੍ਹੀਆਂ ਤੱਕ ਦਾ ਰਿਸ਼ਤਾ ਹੈ,
ਰੁੱਖ ਵੀ ਭੈਣ ਭਰਾਵਾਂ ਵਰਗੇ ਹੁੰਦੇ ਨੇ।
ਜਿੰਨ੍ਹਾਂ ਚੋਂ ਅਪਣੱਤ ਦਾ ਜਜ਼ਬਾ ਮਰ ਜਾਂਦਾ,
ਉਰ ਘਰ ਮਹਿਜ਼ ਸਰਾਵਾਂ ਵਰਗੇ ਹੁੰਦੇ ਨੇ।
ਤਾਪ ਚੜ੍ਹੇ ਮਾਂ-ਪਿਉ ਨੂੰ, ਪਰ ਉਹ ਹੂੰਗਦੀਆਂ,
ਮੋਹ ਧੀਆਂ ਦੇ , ਮਾਵਾਂ ਵਰਗੇ ਹੁੰਦੇ ਨੇ।
ਹਰ ਮਿਰਜੇ ਦ ਸਿਰ ਹੱਥਾਂ `ਤੇ ਉਗਦਾ ਹੈ,
ਵੰਝਲ ਨੇਕ ਸਲਾਹਵਾਂ ਵਰਗੇ ਹੁੰਦੇ ਨੇ।
ਅੱਲ੍ਹੜ ਉਮਰ ਦੇ ਉਹ ਦਿਨ ਯਾਦ ਨੇ ਸਰਹੱਦੀ,
ਮੁਕਲਾਵੇ ਦੇ ਚਾਵਾਂ ਵਰਗੇ ਹੁੰਦੇ ਨੇ।
ਸ਼ਗਨ ਸ਼ਰੀਂਹ ਤੋਂ ਮੜ੍ਹੀਆਂ ਤੱਕ ਦਾ ਰਿਸ਼ਤਾ ਹੈ,
ReplyDeleteਰੁੱਖ ਵੀ ਭੈਣ ਭਰਾਵਾਂ ਵਰਗੇ ਹੁੰਦੇ ਨੇ।
ਜਿੰਨ੍ਹਾਂ ਚੋਂ ਅਪਣੱਤ ਦਾ ਜਜ਼ਬਾ ਮਰ ਜਾਂਦਾ,
ਉਰ ਘਰ ਮਹਿਜ਼ ਸਰਾਵਾਂ ਵਰਗੇ ਹੁੰਦੇ ਨੇ।
ਵਾਹ ਜਨਾਬ ਕਿਆ ਖੂਬਸੂਰਤ ਸ਼ਿਅਰ ਹਨ।।।।